raghubansi tilaku, raghurāi, raghurāja, raghurāya, raghuvara, raghuvīraरघुबंसितिलकु, रघुराइ, रघुराज, रघुराय, रघुवर, रघुवीर
ਰਘੁਵੰਸ਼ ਦਾ ਟਿੱਕਾ. ਦੇਖੋ, ਰਘੁਇੰਦ੍ਰ. "ਰਘੁਬੰਸਿ ਤਿਲਕ ਸੁੰਦਰੁ ਦਸਰਥ ਘਰਿ." (ਸਵੈਯੇ ਮਃ ੪. ਕੇ) "ਭੇਟ ਭੁਜਾ ਨਿਰਖੇ ਰਘੁਰਾਈ ਸ੍ਰੀ × ਰਘੁਰਾਜ ਬਰ੍ਯ ਸਿਯਕੋ ×× ਮਨ ਰਘੁਵਰ ਜਾਨੀ. ×× (ਰਾਮਾਵ)
रघुवंश दा टिॱका. देखो, रघुइंद्र. "रघुबंसि तिलक सुंदरु दसरथ घरि."(सवैये मः ४. के) "भेट भुजा निरखे रघुराई स्री × रघुराज बर्य सियको ×× मन रघुवर जानी. ×× (रामाव)
ਰਘੁ ਰਾਜਾ ਦਾ ਵੰਸ਼. ਦੇਖੋ, ਰਘੁ ੪। ੨. ਕਾਲਿਦਾਸ ਕਵਿ ਦਾ ਰਚਿਆ ੧੯. ਸਰਗ ਦਾ ਮਹਾਕਾਵ੍ਯ, ਜਿਸ ਵਿੱਚ ਰਾਜਾ ਦਿਲੀਪ ਤੋਂ ਲੈਕੇ ਰਾਜਾ ਅਗਨਿਵਰਣ ਤੀਕ ਦਾ ਹਾਲ ਹੈ. ਦੇਖੋ, ਖਟਕਾਵ੍ਯ....
ਸੰਗ੍ਯਾ- ਤਿਲਕ. ਟੀਕਾ। ੨. ਵਲੀਅ਼ਹਿਦ. ਯੁਵਰਾਜ. ਰਾਜਤਿਲਕ ਦਾ ਅਧਿਕਾਰੀ ਰਾਜਕੁਮਾਰ....
ਰਘੁਵੰਸ਼ ਦੇ ਮੁਖੀਏ ਸ਼੍ਰੀ ਰਾਮਚੰਦ੍ਰ ਜੀ. "ਸੰਧਿਅੰ ਬਾਣ ਰਘੁਇੰਦ੍ਰ ਬੀਰੰ." (ਸਮੁਦ੍ਰਮਥਨ) "ਰੋਸ ਭਰ੍ਯੋਰਨ ਮੋ ਰਘੁਨਾਥ ×× ਪ੍ਰਾਪਤ ਭੇ ਰਘੁਨੰਦ ਤਹੀਂ ਤਬ ×× ਬਨ ਬਨ ਚਲਤ ਭਏ ਰਘੁਨੰਦਨ ×× ਉਤ ਰਘੁਬਰ ਬਨ ਕੋ ਚਲੇ ×× ਸ਼੍ਰੀ ਰਘੁਬੀਰ ਸਿਰੋਮਣਿ ਸੂਰ ×× (ਰਾਮਾਵ) ੨. ਗੁਰਬਾਣੀ ਵਿੱਚ ਰਘੁਨਾਥ, ਰਘੁਰਾਇ ਸ਼ਬਦ ਕਰਤਾਰ ਦਾ ਬੋਧਕ ਭੀ ਹੈ. ਇਸ ਦਾ ਮੂਲ ਰਘੁ (ਪ੍ਰਕਾਸ਼) ਹੈ. ਦੇਖੋ, ਰਘਨਾਥ ੨. "ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ." (ਭੈਰ ਮਃ ੩) ਪ੍ਰਹਲਾਦ ਵੇਲੇ ਰਾਮਚੰਦ੍ਰ ਜੀ ਨਹੀਂ ਸਨ....
ਸੰ. तिलक. ਸੰਗ੍ਯਾ- ਤਿਲ ਦੇ ਫੁੱਲ ਵਾਂਙ ਜੋ ਸ਼ੋਭਾ ਦੇਵੇ, ਐਸਾ ਚੰਦਨ ਕੇਸਰ ਭਸਮ ਆਦਿ ਦਾ ਮੱਥੇ ਅਤੇ ਸ਼ਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ. ਟੀਕਾ. "ਗਲਿ ਮਾਲਾ ਤਿਲਕੁ ਲਿਲਾਟੰ." (ਵਾਰ ਆਸਾ) ਹਿੰਦੂਮਤ ਦੇ ਅਨੇਕ ਭੇਦ ਹੋਣ ਕਰਕੇ ਤਿਲਕਾਂ ਵਿੱਚ ਭੀ ਬਹੁਤ ਫ਼ਰਕ਼ ਹੈ. ਸ਼ੈਵ ਤ੍ਰਿਪੁੰਡ੍ਰ ਆੜਾ (ਟੇਢਾ) ਤਿਲਕ, ਅਤੇ ਵੈਸਨਵ ਖੜਾ ਤਿਲਕ (ਊਰਧਪੁੰਡ੍ਰ) ਲਗਾਉਂਦੇ ਹਨ. ਦੇਖੋ, ਤ੍ਰਿਪੁੰਡ੍ਰ.#ਪਦਮਪੁਰਾਣ ਵਿੱਚ ਲਿਖਿਆ ਹੈ ਕਿ ਵੈਸਨਵ ਨੂੰ ੧੨. ਤਿਲਕ ਬਾਰਾਂ ਨਾਮ ਲੈਕੇ ਲਾਉਣੇ ਚਾਹੀਏ:-#ਕੇਸ਼ਵ ਨਾਮ ਲੈਕੇ ਮੱਥੇ ਉੱਪਰ, ਪੇਟ ਪੁਰ ਨਾਰਾਯਣ ਨਾਮ ਨਾਲ, ਛਾਤੀ ਪੁਰ ਮਾਧਵ, ਕੰਠ ਪੁਰ ਗੋਬਿੰਦ, ਸੱਜੀ ਕੁੱਖ ਪੁਰ ਵਿਸਨੁ, ਸੱਜੀ ਬਾਂਹ ਪੁਰ ਮਧੁਸੂਦਨ, ਸੱਜੇ ਕੰਧੇ ਪੁਰ ਤ੍ਰਿਵਿਕ੍ਰਮ, ਖੱਬੀ ਕੁੱਖ ਪੁਰ ਵਾਮਨ, ਖੱਬੀ ਬਾਂਹ ਪੁਰ ਸ੍ਰੀਧਰ, ਖੱਬੇ ਕੰਧੇ ਪੁਰ ਹ੍ਰਿਸੀਕੇਸ਼, ਪਿੱਠ ਤੇ ਪਦਮਨਾਭ ਅਤੇ ਕਮਰ ਪੁਰ ਦਾਮੋਦਰ ਨਾਮ ਉੱਚਾਰਣ ਕਰਕੇ ਤਿਲਕ ਕਰਨਾ ਚਾਹੀਏ. "ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਇਆ." (ਭਾਗੁ) ੨. ਰਾਜਸਿੰਘਾਸਨ ਤੇ ਬੈਠਣ ਸਮੇਂ ਤਿਲਕ (ਟਿੱਕੇ) ਦੀ ਰਸਮ। ੩. ਵਿਆਹ ਦਾ ਸੰਬੰਧ ਪੱਕਾ ਕਰਨ ਲਈ ਵਰ ਦੇ ਮੱਥੇ ਟਿੱਕਾ ਲਾਉਣ ਦੀ ਕ੍ਰਿਯਾ। ੪. ਪੁੰਨਾਗ ਜਾਤਿ ਦਾ ਇੱਕ ਬਿਰਛ, ਜੋ ਬਸੰਤ ਰੁਤ ਵਿੱਚ ਫੁਲਦਾ ਹੈ. L. Clerodendrum phlomoides । ੫. ਮਰੂਆ। ੬. ਗ੍ਰੰਥ ਦੀ ਵ੍ਯਾਖ੍ਯਾ. ਟੀਕਾ। ੭. ਤਿਲ ਦਾ ਬੂਟਾ। ੮. ਗੜ੍ਹਸ਼ੰਕਰ ਨਿਵਾਸੀ ਭਾਈ ਤਿਲਕ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇੱਕ ਯੋਗੀ, ਜੋ ਪ੍ਰਗਟ ਕਰਦਾ ਸੀ ਕਿ ਮੇਰੇ ਦਰਸ਼ਨ ਤੋਂ ਵੈਕੁੰਠ ਦੀ ਪ੍ਰਾਪਤੀ ਹੁੰਦੀ ਹੈ, ਭਾਈ ਤਿਲਕ ਪਾਸ ਆਇਆ, ਤਿਲਕ ਨੇ ਵਸਤ੍ਰ ਨਾਲ ਨੇਤ੍ਰ ਢਕ ਲਏ ਅਰ ਆਖਿਆ ਕਿ ਮੈਂ ਆਪਣੇ ਗੁਰਾਂ ਤੋਂ ਛੁੱਟ ਕਿਸੇ ਤੋਂ ਵੈਕੁੰਠ ਆਦਿ ਦੀ ਪ੍ਰਾਪਤੀ ਨਹੀਂ ਚਾਹੁੰਦਾ. "ਤਿਲਕ ਤਿਲੋਕਾ ਪਾਠਕਾ ਸਾਧਸੰਗਤਿ ਸੇਵਾ ਹਿਤਕਾਰਾ." (ਭਾਗੁ) ੯. ਵਿ- ਸ਼ਿਰੋਮਣਿ. ਪ੍ਰਧਾਨ. ਮੁਖੀਆ. "ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾਕੀ ਸਰਣੰ." (ਸਵੈਯੇ ਮਃ ੪. ਕੇ) ੧੦. ਤਿਲਮਾਤ੍ਰ. ਥੋੜਾ. ਤਿਲ- ਇਕ। ੧੧. ਤੁ. [تِرلیک] ਤਿਰਲੀਕ. ਸੰਗ੍ਯਾ- ਜਨਾਨਾ ਕੁੜਤਾ. ਫ਼ਰਾਖ਼ ਕੁੜਤੀ. "ਦਸ ਦਸ ਮਨ ਤਿਲਕੈਂ ਭਈ ਖਟ ਮਨ ਭਈ ਇਜਾਰ." (ਚਰਿਤ੍ਰ ੧੬੮) ਪਾਣੀ ਪੈਕੇ ਦਸ ਦਸ ਮਣ ਦੀਆਂ ਕੁੜਤੀਆਂ ਅਤੇ ਛੀ ਛੀ ਮਣ ਦੀਆਂ ਸੁੱਥਣਾਂ ਹੋ ਗਈਆਂ....
ਅਯੋਧ੍ਯਾ ਦਾ ਪਤੀ ਰਘੁਵੰਸ਼ੀ ਅਜ ਦਾ ਪੁਤ੍ਰ, ਅਤੇ ਰਾਮਚੰਦ੍ਰ ਜੀ ਦਾ ਪਿਤਾ, ਜਿਸ ਦਾ ਰਥ ਦਸ਼ੋ ਦਿਸ਼ਾ ਵਿੱਚ ਬਿਨਾ ਰੋਕ ਫਿਰਦਾ ਸੀ. ਰਾਮਾਇਣ ਵਿੱਚ ਇਸ ਦੀਆਂ ਇਸਤ੍ਰੀਆਂ ਤਿੰਨ ਸੌ ਤਿਵੰਜਾ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਸ਼ਿਰੋਮਣਿ ਕੌਸ਼ਲ੍ਯਾ, ਕੈਕੇਯੀ ਅਤੇ ਸੁਮਿਤ੍ਰਾ ਸਨ. ਕੌਸ਼ਲ੍ਯਾ ਤੋਂ ਰਾਮ, ਕੈਕੇਯੀ ਤੋਂ ਭਰਤ ਅਤੇ ਸੁਮਿਤ੍ਰਾ ਤੋਂ ਲਛਮਣ ਅਤੇ ਸ਼ਤ੍ਰੁਘਨ ਜਨਮੇ. ਜਿਸ ਵੇਲੇ ਰਾਮ ਨੂੰ ਰਾਜਾ ਦਸ਼ਰਥ ਯੁਵਰਾਜ ਥਾਪਣ ਲੱਗਿਆ ਸੀ, ਤਦ ਉਸ ਦੀ ਉਮਰ ਸੱਠ ਹਜ਼ਾਰ ਵਰ੍ਹੇ ਦੀ ਸੀ. (ਦੇਖੋ, ਵਾਲਮੀਕ ਕਾਂਡ ੨, ਅਃ ੨)#ਇੱਕ ਵੇਰ ਯੁੱਧ ਵਿੱਚ ਕੈਕੇਯੀ ਨੇ ਦਸ਼ਰਥ ਦੀ ਸਹਾਇਤਾ ਕੀਤੀ ਸੀ. ਉਸ ਤੋਂ ਪ੍ਰਸੰਨ ਹੋਕੇ ਦੋ ਵਰ ਦਿੱਤੇ ਸਨ ਉਨ੍ਹਾਂ ਨੂੰ ਚੇਤੇ ਕਰਾਕੇ ਕੈਕੇਯੀ ਨੇ ਆਖਿਆ ਕਿ ਮੇਰੇ ਪੁਤ੍ਰ ਭਰਤ ਨੂੰ ਯੁਵਰਾਜ ਅਤੇ ਰਾਮ ਨੂੰ ੧੪. ਵਰ੍ਹੇ ਵਨਵਾਸ ਦਿਓ. ਰਾਜੇ ਨੂੰ ਇਹ ਗੱਲ ਮਜਬੂਰਨ ਮੰਨਣੀ ਪਈ, ਪਰ ਰਾਮ ਨੂੰ ਵਨਵਾਸ ਦੇਕੇ ਅਜਿਹਾ ਦੁਖੀ ਹੋਇਆ ਕਿ ਵਿਯੋਗ ਵਿੱਚ ਪ੍ਰਾਣ ਤ੍ਯਾਗ ਦਿੱਤੇ. "ਉਤ ਦਸਰਥ ਤਨ ਕੋ ਤਜ੍ਯੋ ਸ੍ਰੀ ਰਘੁਬੀਰ ਵਿਯੋਗ." (ਰਾਮਾਵ)#ਵਾਲਮੀਕਿ ਨੇ ਲਿਖਿਆ ਹੈ ਕਿ ਸਿੰਧੁ (ਸ਼੍ਰਵਣ) ਨਾਮਿਕ ਤਪੀਆ ਜੋ ਸ਼ੂਦ੍ਰਾ ਇਸਤ੍ਰੀ ਤੋਂ ਵੈਸ਼੍ਯ ਦਾ ਪੁਤ੍ਰ ਸੀ, ਆਪਣੇ ਅੰਧੇ ਮਾਤਾ ਪਿਤਾ ਲਈ ਰਾਤ ਨੂੰ ਤਾਲ ਤੋਂ ਜਲ ਭਰਣ ਆਇਆ ਸੀ. ਦਸ਼ਰਥ ਉਸੇ ਤਾਲ ਦੇ ਕੰਢੇ ਸ਼ਿਕਾਰ ਦੀ ਤਾਕ ਵਿੱਚ ਬੈਠਾ ਸੀ. ਘੜੇ ਭਰਨ ਦਾ ਸ਼ਬਦ ਸੁਣਕੇ ਹਾਥੀ ਆਦਿ ਜੰਗਲੀ ਜੀਵ ਸਮਝ ਕੇ ਰਾਜੇ ਨੇ ਸ਼ਬਦਵੇਧੀ ਬਾਣ ਨਾਲ ਸ਼੍ਰਵਣ ਨੂੰ ਮਾਰ ਦਿੱਤਾ. ਜਦ ਜਾਕੇ ਦੇਖਿਆ ਤਦ ਦਸ਼ਰਥ ਵਡਾ ਦੁਖੀ ਹੋਇਆ. ਮਰਦੇ ਹੋਏ ਤਪੀਏ ਨੇ ਆਪਣੇ ਮਾਤਾ ਪਿਤਾ ਦਾ ਹਾਲ ਦੱਸਕੇ ਦਸ਼ਰਥ ਨੂੰ ਆਖਿਆ ਕਿ ਉਨ੍ਹਾਂ ਨੂੰ ਜਾਕੇ ਜਲ ਦੇਹ. ਰਾਜਾ ਪਾਣੀ ਲੈਕੇ ਉਨ੍ਹਾਂ ਪਾਸ ਗਿਆ ਅਤੇ ਸਾਰੀ ਕਥਾ ਸੁਣਾਕੇ ਅਪਰਾਧ ਦੀ ਮੁਆਫ਼ੀ ਮੰਗੀ. ਅੰਧ ਤਪੀਏ ਨੇ ਆਖਿਆ ਕਿ ਹੇ ਰਾਜਾ! ਤੂੰ ਪੁਤ੍ਰ ਦੇ ਵਿਯੋਗ ਨਾਲ ਪ੍ਰਾਣ ਤ੍ਯਾਗੇਂਗਾ।¹#੨. ਅਸ਼ੋਕ ਰਾਜਾ ਦਾ ਪੋਤਾ, ਜੋ ਈਸਵੀ ਸਨ ਦੇ ਆਰੰਭ ਤੋਂ ਦੋ ਸੌ ਵਰ੍ਹੇ ਪਹਿਲਾਂ ਹੋਇਆ ਹੈ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਸੰਗ੍ਯਾ- ਮੁਲਾਕਾਤ. ਮਿਲਾਪ। ੨. ਭੇਟਾ. ਨਜਰ. ਉਪਹਾਰ। ੩. ਦੇਖੋ, ਭੇਟ ਕਰਨਾ....
ਦੇਖੋ, ਭੁਜ ੨. "ਭੁਜਾ ਗਹਿ ਕਾਢਿਲੀਓ." (ਬਿਹਾ ਛੰਤ ਮਃ ੫) ੨. ਸੀਤਾ. ਭੂਮਿਜਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਰਘੁਵੰਸ਼ ਦਾ ਟਿੱਕਾ. ਦੇਖੋ, ਰਘੁਇੰਦ੍ਰ. "ਰਘੁਬੰਸਿ ਤਿਲਕ ਸੁੰਦਰੁ ਦਸਰਥ ਘਰਿ." (ਸਵੈਯੇ ਮਃ ੪. ਕੇ) "ਭੇਟ ਭੁਜਾ ਨਿਰਖੇ ਰਘੁਰਾਈ ਸ੍ਰੀ × ਰਘੁਰਾਜ ਬਰ੍ਯ ਸਿਯਕੋ ×× ਮਨ ਰਘੁਵਰ ਜਾਨੀ. ×× (ਰਾਮਾਵ)...
ਰਘੁਵੰਸ਼ ਦਾ ਟਿੱਕਾ. ਦੇਖੋ, ਰਘੁਇੰਦ੍ਰ. "ਰਘੁਬੰਸਿ ਤਿਲਕ ਸੁੰਦਰੁ ਦਸਰਥ ਘਰਿ." (ਸਵੈਯੇ ਮਃ ੪. ਕੇ) "ਭੇਟ ਭੁਜਾ ਨਿਰਖੇ ਰਘੁਰਾਈ ਸ੍ਰੀ × ਰਘੁਰਾਜ ਬਰ੍ਯ ਸਿਯਕੋ ×× ਮਨ ਰਘੁਵਰ ਜਾਨੀ. ×× (ਰਾਮਾਵ)...
ਜਾਣੀ. ਸਮਝੀ. "ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ." (ਰਾਮ ਕਬੀਰ) ੨. ਸੰਗ੍ਯਾ- ਪ੍ਰਾਣੀ. ਜਾਨ ਵਾਲਾ. "ਸਦੜੇ ਆਏ ਤਿਨਾ ਜਾਨੀਆਂ." (ਵਡ ਮਃ ੧. ਅਲਾਹਣੀ) ੩. ਜਾਂਞੀ. ਬਰਾਤੀ. ਦੁਲਹਾ. ਲਾੜਾ. "ਜਲਿ ਮਲਿ ਜਾਨੀ ਨਾਵਾਲਿਆ." (ਵਡ ਮਃ ੧. ਅਲਾਹਣੀ) ੪. ਜਾਤੇ. ਜਾਂਦੇ. "ਕਹੇ ਨ ਜਾਨੀ ਅਉਗਣ ਮੇਰੇ." (ਗਉ ਮਃ ੧) ਆਖੇ ਨਹੀਂ ਜਾਂਦੇ। ੫. ਫ਼ਾ. [جانی] ਪਿਆਰਾ. ਪ੍ਰਾਣਪ੍ਰਿਯ. "ਕਦ ਪਸੀ ਜਾਨੀ! ਤੋਹਿ." (ਵਾਰ ਮਾਰੂ ੨. ਮਃ ੫) ੬. ਭਾਵ ਜੀਵਾਤਮਾ. "ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ." (ਵਡ ਮਃ ੧. ਅਲਾਹਣੀ) ੭. ਅ਼. ਅਪ੍ਰਾਧੀ. ਮੁਜਰਮ। ੮. ਦਿਲੇਰ। ੯. ਇੱਕ ਪ੍ਰੇਮੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. "ਜਾਨੀ ਕੋ ਇਕ ਜਾਨੀ ਬਿਨਾ। ਕਛੁ ਨ ਸੁਹਾਵੈ ਉਰ ਇਕ ਛਿਨਾ." (ਗੁਪ੍ਰਸੂ) ੧੦. ਅ਼. [زانی] ਜ਼ਾਨੀ. ਵਿ- ਵਿਭਚਾਰੀ. ਜ਼ਨਾਕਾਰ। ੧੧. ਸੰ. ज्ञानिन् ਗ੍ਯਾਨੀ....